PSTET Paper-1 PYQs Test Series

PSTET Paper-1 (PYQs Test Series)

₹99

₹419

Instructor: Binary InstructorLanguage: English & Punjabi

Course Introduction

ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦੀ ਨੌਕਰੀ ਲੱਗਣ ਵਾਸਤੇ ਦੋ ਪੇਪਰ ਕਲੀਅਰ ਕਰਨੇ ਜਰੂਰੀ ਹਨ। PSTET (qualify)ਅਤੇ ਮਾਸਟਰ ਕੇਡਰ (ਮੈਰਿਟ based) ਜੇਕਰ ਤੁਸੀਂ PSTET ਪਾਸ ਨਹੀਂ ਕਰਦੇ ਤਾਂ ਤੁਸੀਂ ਮਾਸਟਰ ਕੇਡਰ ਵਿੱਚ ਅਪੀਅਰ ਨਹੀਂ ਹੋ ਸਕਦੇ। PSTET ਦੇ ਨੰਬਰ ਮਾਸਟਰ ਕੇਡਰ ਦੀ ਮੈਰਿਟ ਵਿੱਚ ਨਹੀਂ ਜੁੜਨੇ, ਹੋ ਸਕਦਾ ਨਵੀਂ ਸਿੱਖਿਆ ਨੀਤੀ NEP 2020 ਲਾਗੂ ਹੋਣ ਤੋਂ ਬਾਅਦ PSTET ਦੇ ਨੰਬਰ ਵੀ ਮਾਸਟਰ ਕੇਡਰ ਦੇ ਪੇਪਰ ਵਿੱਚ ਫਾਈਨਲ ਮੈਰਿਟ ਬਣਾਉਣ ਵਾਸਤੇ ਜੁੜਨ। ਇਸ ਕਰਕੇ PSTET ਪੇਪਰ ਤੇ ਸਾਨੂੰ ਇਸ ਵਾਰ ਤੋਂ ਖਾਸ ਧਿਆਨ ਦੇਣਾ ਚਾਹੀਦਾ। PSTET ਦੇ ਪੇਪਰ ਵਿੱਚ ਹਾਈ ਸਕੋਰ ਕਰਨ ਵਾਸਤੇ ਅਸੀਂ ਤੁਹਾਡੇ ਵਾਸਤੇ ਪਿਛਲੇ ਸਾਲਾਂ ਦੇ ਸਾਰੇ ਸਵਾਲਾਂ ਦੀ ਟੈਸਟ ਸੀਰੀਜ਼ ਤਿਆਰ ਕੀਤੀ ਹੈ। ਜਿਸ ਵਿੱਚੋਂ ਸਾਰੇ ਸਵਾਲਾਂ ਦੀ ਵੰਡ ਵਿਸ਼ੇ ਅਨੁਸਾਰ, ਸੈਕਸ਼ਨ ਅਨੁਸਾਰ ਅਤੇ ਸਾਲ ਅਨੁਸਾਰ ਕੀਤੀ ਹੈ। (subject wise, chapter wise, year wise)

Section wise quizzes: ਸਭ ਤੋਂ ਪਹਿਲਾਂ ਤੁਸੀਂ section wise quizzes ਤੋਂ ਸ਼ੁਰੂ ਕਰਦੇ ਹੋਏ ਇਹ ਚੰਗੀ ਤਰ੍ਹਾਂ ਸਮਝ ਜਾਉਂਗੇ ਕਿ ਕਿਸੇ subject ਦੇ ਕਿਹੜੇ section ਵਿੱਚੋਂ ਕਿੰਨੇ ਸਵਾਲ ਪੁੱਛੇ ਜਾ ਰਹੇ ਹਨ ਅਤੇ ਪੁੱਛੇ ਗਏ ਸਵਾਲਾਂ ਦਾ ਲੈਵਲ ਕੀ ਹੈ। ਇਸ ਵਿੱਚ ਤੁਸੀਂ ਇਹ identify ਕਰ ਲਵੋਂਗੇ ਕਿ ਤੁਸੀਂ ਕਿਹੜੇ section ਵਿੱਚ weak ਹੋ ਅਤੇ ਕਿਹੜੇ ਵਿੱਚ strong. ਕਿਹੜੇ section ਨੂੰ ਤੁਹਾਨੂੰ ਕਿੰਨਾ ਸਮਾਂ ਲਗਾਉਣਾ ਚਾਹੀਦਾ ਹੈ। ਇਸ ਨਾਲ ਤੁਸੀਂ deep analysis ਕਰੋਂਗੇ ਤੇ ਆਪਣੀ ਤਿਆਰੀ ਵੀ ਉਸ ਹਿਸਾਬ ਨਾਲ ਕਰੋਂਗੇ। ਨਤੀਜੇ ਵਜੋਂ ਤੁਹਾਡੀ ਸਮਝ ਵਧੇਗੀ ਤੇ ਤੁਹਾਡਾ score ਵੀ ਵਧੇਗਾ।

Subject year wise quizzes- ਇਸ ਤਰ੍ਹਾਂ ਦੀ ਟਾਈਪ ਵਿੱਚੋਂ ਤੁਸੀਂ ਕਿਸੇ ਇੱਕੋ ਸਾਲ ਵਿੱਚ ਹੋਏ ਪੇਪਰ ਦੇ ਕਿਸੇ ਇੱਕੋ ਸਬਜੈਕਟ ਦੇ ਸਾਰੇ ਸਵਾਲਾਂ ਨੂੰ ਹੱਲ ਕਰੋਗੇ। ਜਿਵੇਂ CDP ਦੇ 2016 ਦੇ 30 ਸਵਾਲ, 2023 ਦੇ 30 ਸਵਾਲ । ਇਸ ਨਾਲ ਤੁਸੀਂ ਇਹ ਚੈੱਕ ਕਰੋਗੇ ਕਿ ਹੁਣ ਦੀ ਤਿਆਰੀ ਅਨੁਸਾਰ ਜੇਕਰ ਤੁਸੀਂ ਇਹ ਪੇਪਰ ਦੇ ਰਹੇ ਹੁੰਦੇ ਤਾਂ ਇਸ ਸਬਜੈਕਟ ਦੇ 30 ਸਵਾਲਾਂ ਵਿੱਚੋਂ ਤੁਹਾਡੇ ਕਿੰਨੇ ਸਕੋਰ ਹੁੰਦੇ। ਇਹ ਟਾਈਪ ਸਾਨੂੰ ਕਿਸੇ ਸਬਜੈਕਟ ਦੇ ਸਾਰੇ ਸਵਾਲਾਂ (ਜਿੰਨੇ ਵੀ ਪੀਐਸ ਟੈਟ ਵਿੱਚ ਪੁੱਛੇ ਜਾਂਦੇ ਹਨ ) ਨਾਲ ਡੀਲ ਕਰਨ ਦਾ ਤਜਰਬਾ ਪ੍ਰਦਾਨ ਕਰਦੀ ਹੈ। ਇਸ test series ਨਾਲ ਇਕੱਠੇ ਸਵਾਲਾਂ ਨੂੰ ਹੱਲ ਕਰਨ ਦਾ ਤਜਰਬਾ ਵਧੂਗਾ ਅਤੇ ਨਾਲ ਹੀ ਉਸ ਸਬਜੈਕਟ ਪ੍ਰਤੀ ਇੱਕ ਸਕਾਰਾਤਮਕ ਨਜ਼ਰੀਆ ਵੀ ਬਣੇਗਾ ਕਿ ਤੁਸੀਂ ਵੀ ਹਰ ਸਬਜੈਕਟ ਵਿੱਚੋਂ ਚੰਗੇ ਨੰਬਰ ਲੈ ਸਕਦੇ ਹੋ।

Full length quizzes- ਇਸ type ਵਿੱਚ ਤੁਸੀਂ ਪੂਰਾ ਪੇਪਰ (150 ਸਵਾਲ) solve ਕਰੋਂਗੇ। ਇਹ section ਤੁਹਾਨੂੰ ਪੇਪਰ ਦਾ ਅਸਲੀ ਅਨੁਭਵ ਪ੍ਰਦਾਨ ਕਰੇਗਾ। ਇਸ ਵਿੱਚੋਂ ਤੁਸੀਂ ਸਿੱਖੋਗੇ ਕਿ ਪੇਪਰ ਦੇ ਪ੍ਰੈਸ਼ਰ ਨੂੰ ਕਿਵੇਂ handle ਕਰਨਾ ਹੈ ਅਤੇ ਸਮੇਂ ਦੀ ਸਹੀ ਵਰਤੋਂ ਕਰਕੇ ਕਿਵੇਂ ਵੱਧ ਤੋਂ ਵੱਧ ਸਵਾਲ ਠੀਕ ਕੀਤੇ ਜਾ ਸਕਦੇ ਹਨ।

Key features

ਪਿਛਲੇ 13 ਸਾਲਾਂ ਦੇ ਸਾਰੇ ਸਵਾਲ

Section Wise Division With Explanation

Subject Wise Division With Explanation

Full Length Division With Explanation

Strong and weak Area Identification

Performance Analysis

Course Contents

What would like to learn today?

Reviews and Testimonials