Book PSTET Paper-2 (SST)

Book PSTET Paper-2 (SST)

Sample Copy  ਦੇਖਣ ਲਈ ਅਤੇ Mistakes ਦੀਆਂ "Updates" ਲੈਣ ਲਈ Course ਵਿੱਚ Enroll ਹੋਵੋ।

FREE

Instructor: Binary InstructorLanguage: English & Punjabi

Introduction

Binary Instructor ਦੀ ਟੀਮ ਵਲੋਂ PSTET Paper-2 (SST) ਲਈ Previous Years Questions ਦੀ ਕਿਤਾਬ ਤਿਆਰ ਕੀਤੀ ਗਈ ਹੈ। ਇਸ ਕਿਤਾਬ ਵਿੱਚ ਪਿਛਲੇ 13 ਸਾਲਾਂ ਦੇ ਪੇਪਰ ਨੂੰ ਲਿਆ ਗਿਆ ਹੈ। ਇਹਨਾਂ ਸਾਰੇ ਪੇਪਰਾਂ ਨੂੰ ਵਿਸ਼ੇ ਅਨੁਸਾਰ ਅਲੱਗ-ਅਲੱਗ ਭਾਗਾਂ ਵਿੱਚ ਵੰਡਿਆ ਗਿਆ ਹੈ ਅਤੇ ਇਹਨਾਂ ਸਾਰੇ ਸਵਾਲਾਂ ਦੀ Explanation Online Test Series ਵਿੱਚ ਉਪਲਬਧ ਹੈ। ਜੋ ਵਿਦਿਆਰਥੀ PSTET ਦੀ ਤਿਆਰੀ ਕਰ ਰਹੇ ਹਨ। ਉਹ ਇਸ ਕਿਤਾਬ ਅਤੇ Online Test Series ਤੋਂ ਵਿਸ਼ੇਸ਼ ਲਾਭ ਉਠਾ ਸਕਦੇ ਹਨ।

Problems & Issues

ਮਾਰਕੀਟ ਵਿੱਚ Previous Years Questions ਦੀਆਂ ਬਹੁਤ ਸਾਰੀਆਂ ਕਿਤਾਬਾਂ ਵੱਖੋ ਵੱਖਰੇ ਪੇਪਰਾਂ ਵਾਸਤੇ ਉਪਲਬਧ ਹਨ। ਪ੍ਰੰਤੂ ਜ਼ਿਆਦਾਤਰ ਕਿਤਾਬਾਂ ਗਲਤੀਆਂ ਨਾਲ ਭਰਪੂਰ ਹਨ । ਉਹਨਾਂ ਵਿੱਚ ਹੇਠ ਲਿਖੀਆਂ ਗਲਤੀਆਂ ਆਮ ਤੌਰ ਤੇ ਮਿਲਦੀਆਂ ਹਨ।
1) ਟਾਈਪਿੰਗ ਦੀਆਂ ਗਲਤੀਆਂ।
2) ਟਰਾਂਸਲੇਸ਼ਨ ਦੀਆਂ ਗਲਤੀਆਂ।
3) Math ਦੀਆਂ Equations ਦਾ ਸਹੀ ਫਾਰਮੈਟ ਵਿੱਚ ਨਾ ਹੋਣਾ।
4) Original Paper ਵਿੱਚ ਗ੍ਰਾਫ Coloured ਹੋਣ ਕਾਰਨ, ਕਿਤਾਬ ਵਿੱਚ ਗ੍ਰਾਫ black and white ਰੱਖਣ ਕਰਕੇ ਸਹੀ Idenitification ਨਾ ਹੋਣਾ।
5) ਕੁਝ ਸਵਾਲਾਂ ਤੇ Objection ਲੱਗਣ ਕਾਰਨ ਬੋਰਡ ਵੱਲੋਂ ਉਹਨਾਂ ਦੇ ਸਹੀ ਉੱਤਰ ਬਦਲ ਜਾਣ ਜਾਂ ਪੂਰੇ ਦਾ ਪੂਰਾ ਸਵਾਲ ਹੀ ਗਲਤ framed ਹੋਇਆ ਹੋਣਾ।
ਇਹਨਾਂ ਸਾਰੇ issues ਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ deal ਕਰਦੇ ਹਾਂ।

Solutions & Work Methdology of Binary Instructor
ਸਾਰੇ Process ਵਿੱਚ ਅਸੀਂ ਹੇਠ ਲਿਖੇ ਨੁਕਤਿਆਂ ਅਨੁਸਾਰ ਕੰਮ ਕਰਦੇ ਹਾਂ
1) Binary Instructor ਦੀ ਟੀਮ ਵਿੱਚ ਜਿਆਦਾਤਰ ਉਹੀ ਵਿਦਿਆਰਥੀ ਕੰਮ ਕਰਦੇ ਹਨ ਜੋ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਹੁੰਦੇ ਹਨ । ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਕਿਸ ਤਰ੍ਹਾਂ ਦੀਆਂ ਗਲਤੀਆਂ ਅਕਸਰ ਦੇਖਣ ਨੂੰ ਮਿਲਦੀਆਂ ਹਨ ਤਾਂ ਉਹ ਪਹਿਲਾਂ ਤੋਂ ਹੀ ਇੱਕ ਸਕਾਰਾਤਮਕ ਸੋਚ ਨਾਲ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹਨ।
2) ਹਰ ਇੱਕ ਵਿਦਿਆਰਥੀ ਪੇਪਰ ਨੂੰ ਟਾਈਪ ਕਰਨ ਤੋਂ ਬਾਅਦ ਉਸਦੀ Proof Reading ਕਰਦਾ ਹੈ।
3) ਆਨਲਾਈਨ ਪੇਪਰ ਦੀਆਂ PDFs ਇੱਕੋ ਭਾਸ਼ਾ ਵਿੱਚ ਹੁੰਦੀਆਂ ਹਨ ਟਾਈਪਿੰਗ ਤੋਂ ਬਾਅਦ ਇਹ ਪੇਪਰ ਟਰਾਂਸਲੇਸ਼ਨ ਟੀਮ ਕੋਲ ਇਸ ਨੂੰ ਦੂਜੀ ਭਾਸ਼ਾ ਵਿੱਚ ਅਨੁਵਾਦ ਵਾਸਤੇ ਭੇਜ ਦਿੱਤੇ ਜਾਂਦੇ ਹਨ। ਉਹ ਅਨੁਵਾਦ ਦੇ ਦੌਰਾਨ ਵੀ Proof Reading ਕਰਦੇ ਹਨ।
4) ਅਨੁਵਾਦ ਹੋਣ ਤੋਂ ਬਾਅਦ ਇਹ ਪੇਪਰ ਪ੍ਰਿੰਟ ਕਰਕੇ Phase-1 ਵਿੱਚ Proof Reading ਵਾਸਤੇ ਭੇਜ ਦਿੱਤੇ ਜਾਂਦੇ ਹਨ। ਇਹ ਟੀਮ Original ਪੇਪਰ ਨਾਲ ਟਾਈਪ ਕੀਤੇ ਪੇਪਰ ਨੂੰ ਮਿਲਾ ਕੇ ਗਲਤੀਆਂ ਚੈੱਕ ਕਰਦੀ ਹੈ ਅਤੇ ਟਰਾਂਸਲੇਸ਼ਨ ਦੀਆਂ ਗਲਤੀਆਂ (Sense of both language) ਵੀ ਚੈੱਕ ਕਰਦੀ ਹੈ।
5) ਇਹ ਸਾਰੀਆਂ ਗਲਤੀਆਂ ਲੱਗਣ ਤੋਂ ਬਾਅਦ ਇੱਕ ਵਾਰ ਫਿਰ ਪੇਪਰ ਪ੍ਰਿੰਟ ਹੁੰਦੇ ਹਨ ਅਤੇ ਹੁਣ Phase-2 ਵਿੱਚ ਦੂਜੀ ਟੀਮ ਨੂੰ ਭੇਜ ਦਿੱਤੇ ਜਾਂਦੇ ਹਨ। ਇਹ ਟੀਮ ਜਿਆਦਾ ਬਰੀਕੀ ਨਾਲ ਗਲਤੀਆਂ ਚੈੱਕ ਕਰਦੀ ਹੈ।
ਤੁਸੀਂ ਸੋਚ ਰਹੇ ਹੋਵੋਗੇ ਕਿ ਦੋ ਵਾਰ Proof Reading ਹੋ ਗਈ ਹੈ ਹੁਣ ਤਾਂ ਕੋਈ ਗਲਤੀ ਦੀ ਗੁੰਜਾਇਸ਼ ਨਹੀਂ ਹੋਣੀ, ਪਰੰਤੂ ਨਹੀਂ ਕਿਉਂਕਿ ਇਥੋਂ ਤੱਕ ਤਾਂ ਮਾਰਕੀਟ ਦੇ ਬਾਕੀ ਕਿਤਾਬਾਂ ਵਾਲੇ ਵੀ ਪਹੁੰਚ ਗਏ ਹਨ। ਫਿਰ ਵੀ ਕਿਤਾਬਾਂ ਵਿੱਚ ਇੰਨੀਆਂ ਗਲਤੀਆਂ ਕਿਉਂ ਹੁੰਦੀਆਂ ਹਨ। ਹੈ ਨਾ ਸੋਚਣ ਵਾਲੀ ਗੱਲ, ਅਸੀਂ ਵੀ ਬਹੁਤ ਸੋਚਿਆ ਤੇ ਵਿਦਿਆਰਥੀਆਂ ਨਾਲ detail ਵਿੱਚ Discussions ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਇਸ ਤਰ੍ਹਾਂ ਦੀ Proof Reading ਨਾਲ ਸਿਰਫ 50% ਗਲਤੀਆਂ ਹੀ ਠੀਕ ਕੀਤੀਆਂ ਜਾ ਸਕਦੀਆਂ ਹਨ । ਅਸਲੀ ਗਲਤੀਆਂ ਦਾ ਪਤਾ ਉਦੋਂ ਹੀ ਲੱਗਦਾ ਹੈ ਜਦੋਂ ਵਿਦਿਆਰਥੀ ਸਵਾਲਾਂ ਨੂੰ solve ਕਰਦੇ ਹਨ।
ਫਿਰ ਅਸੀਂ Software Enginering ਦਾ ਬਹੁਤ ਵਧੀਆ Concept “Alpha-testing ਅਤੇ Beta-testing” ਵਰਤਿਆ। ਜਦੋਂ ਕੋਈ ਵੀ ਕੰਪਨੀ ਕਿਸੇ Software ਨੂੰ ਬਣਾਉਂਦੀ ਹੈ ਤਾਂ ਦੋ ਤਰ੍ਹਾਂ ਦੀ Testing ਹੁੰਦੀ ਹੈ ਇੱਕ Testing, Software ਬਣਾਉਣ ਵਾਲੀ ਕੰਪਨੀ ਦੇ ਅੰਦਰ ਹੁੰਦੀ ਹੈ ਜਿਸ ਨੂੰ Alpha-testing ਕਿਹਾ ਜਾਂਦਾ ਹੈ। ਇਸ ਵਿੱਚ ਕੰਪਨੀ ਦੇ Employees Testing ਕਰਦੇ ਹਨ । ਦੂਜੀ Testing ਇਸ Software ਨੂੰ ਵਰਤਣ ਵਾਲੇ Selected Users ਕਰਦੇ ਹਨ ।

ਇਸ ਤਕਨੀਕ ਨੂੰ ਵਰਤਦੇ ਹੋਏ ਅਸੀਂ ਵਾਰੀ- ਵਾਰੀ Alpha-testing (Internal) ਅਤੇ Beta- testing (external) ਹੇਠਾਂ ਦਿੱਤੇ ਤਰੀਕੇ ਨਾਲ ਕੀਤੀ।
ਅਸੀਂ ਇਹਨਾਂ ਸਾਰੇ ਸਵਾਲਾਂ ਦੀ ਆਨਲਾਈਨ ਟੈਸਟ ਸੀਰੀਜ਼ ਤਿਆਰ ਕੀਤੀ। ਇਹ ਟੈਸਟ ਸੀਰੀਜ਼ ਅਸੀਂ Beta testing under Launch ਕੀਤੀ (ਸਬੂਤ ਵਾਸਤੇ ਸਾਡਾ ਟੈਲੀਗਰਾਮ ਚੈਨਲ binary instructor ਚੈੱਕ ਕਰ ਸਕਦੇ ਹੋ) ਇਸ ਵਿੱਚ ਸਾਡੀ ਟੀਮ ਦੇ ਵਿਦਿਆਰਥੀ ਜੋ ਕਿ Higher ਲੈਵਲ ਦੇ exams ਜਿਵੇਂ ਕਿ pcs, ssc ਅਤੇ si ਵਰਗੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਜਾਂ ਜਿਨ੍ਹਾਂ ਦੇ ਪੇਪਰ ਕਲੀਅਰ ਹਨ ਅਤੇ Job ਕਰ ਰਹੇ ਹਨ, ਉਹਨਾਂ ਨੂੰ enroll ਕੀਤਾ ਗਿਆ ਅਤੇ ਬਾਕੀ ਦੇ ਵਿਦਿਆਰਥੀ ਜੋ ਵੀ interested ਸੀ Enroll ਹੋਏ । ਇਹਨਾਂ ਸਾਰੇ ਵਿਦਿਆਰਥੀਆਂ ਨੇ ਸਾਰੇ ਸਵਾਲਾਂ ਨੂੰ ਬਹੁਤ ਧਿਆਨ ਨਾਲ solve ਕੀਤਾ ਅਤੇ ਬਹੁਤ ਸਾਰੀਆਂ ਗਲਤੀਆਂ ਰਿਪੋਰਟ ਹੋਈਆਂ।
ਇਹਨਾਂ ਸਾਰੇ Beta Testing ਵਾਲੇ ਵਿਦਿਆਰਥੀਆਂ ਵਿੱਚੋਂ ਅਸੀਂ ਕੁਝ ਦੀਆਂ ਡਿਟੇਲ ਸ਼ੇਅਰ ਕਰ ਰਹੇ ਹਾਂ। ਕੁਝ ਵਿਦਿਆਰਥੀ ਨਿੱਜੀ ਕਾਰਨਾਂ ਕਰਕੇ ਆਪਣੀ ਡਿਟੇਲ ਸ਼ੇਅਰ ਨਹੀਂ ਕਰਨਾ ਚਾਹੁੰਦੇ।
ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਇਹ Material 100% ਗਲਤੀਆਂ ਤੋਂ ਰਹਿਤ ਹੈ। ਅਜੇ ਵੀ ਕੁਝ ਛੋਟੀਆਂ ਮੋਟੀਆਂ ਗਲਤੀਆਂ ਰਹਿ ਸਕਦੀਆਂ ਹਨ ਜੇਕਰ ਤੁਹਾਨੂੰ ਇਸ Material ਵਿੱਚ ਕੋਈ ਗਲਤੀ ਮਿਲਦੀ ਹੈ ਤਾਂ ਤੁਸੀਂ ਸਾਡੇ ਨਾਲ ਜਰੂਰ ਸ਼ੇਅਰ ਕਰੋ (ਵਟਸਐਪ ਨੰਬਰ 94635-90346, 70090-34243, ਈਮੇਲ - binaryinstructor@gmail.com) ਆਉਣ ਵਾਲੀਆਂ ਕਿਤਾਬਾਂ ਵਾਸਤੇ ਤੁਸੀਂ ਵੀ ਇਸ ਮੁਹਿੰਮ ਦਾ ਹਿੱਸਾ ਬਣ ਸਕਦੇ ਹੋ। ਇਹਨਾਂ ਸਾਰੇ ਕੰਮਾਂ ਲਈ ਅਸੀਂ ਵਿਦਿਆਰਥੀਆਂ ਨੂੰ ਪਾਰਟ ਟਾਈਮ ਕੰਮ ਦਿੰਦੇ ਹਾਂ ਅਤੇ pay ਵੀ ਕਰਦੇ ਹਾਂ।

ਸਿਰਫ਼ ਇਹ ਕਿਤਾਬ ਹੀ ਕਿਉਂ ਖਰੀਦਣੀ ਚਾਹੀਦੀ ਹੈ?

Bilingual Content

ਸਾਰੇ ਪੇਪਰ English ਅਤੇ ਪੰਜਾਬੀ ਭਾਸ਼ਾ ਵਿੱਚ ਹਨ।

ਗਲਤੀਆਂ ਰਹਿਤ ਸਮੱਗਰੀ

ਅਸੀਂ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਅਲਫ਼ਾ ਅਤੇ ਬੀਟਾ ਟੈਸਟਿੰਗ ਤਕਨੀਕਾਂ ਨੂੰ ਲਾਗੂ ਕੀਤਾ ਹੈ। Binary Instructor ਦੀ ਟੀਮ ਨੇ ਗਲਤੀਆਂ ਨੂੰ ਚੰਗੀ ਤਰ੍ਹਾਂ ਪਛਾਣਨ ਅਤੇ ਠੀਕ ਕਰਨ ਲਈ ਮਾਹਿਰਾਂ ਅਤੇ ਵਿਦਿਆਰਥੀਆਂ ਨੂੰ ਸ਼ਾਮਿਲ ਕਰਦੇ ਹੋਏ ਗਲਤੀ ਸੁਧਾਰ ਦੇ ਕਈ ਪੜਾਅ ਕਰਵਾਏ।

ਬੀਟਾ ਟੈਸਟਿੰਗ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ

ਬੀਟਾ ਟੈਸਟਿੰਗ ਪੜਾਅ ਵਿੱਚ 50 ਤੋਂ ਵੱਧ ਵਿਦਿਆਰਥੀਆਂ ਅਤੇ ਵਿਸ਼ਾ ਮਾਹਿਰਾਂ ਨੇ ਸਾਰੇ ਪ੍ਰਸ਼ਨਾਂ ਨੂੰ ਹੱਲ ਕੀਤਾ, ਪਿਛਲੇ ਪੜਾਅ ਵਿੱਚ ਖੁੰਝੀਆਂ ਗਲਤੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਠੀਕ ਕੀਤਾ ਅਤੇ ਉੱਚ ਪੱਧਰੀ ਸ਼ੁੱਧਤਾ ਨੂੰ ਯਕੀਨੀ ਬਣਾਇਆ।

ਸਵਾਲਾਂ ਦੀ ਵਿਸ਼ੇ ਅਨੁਸਾਰ ਵੰਡ

ਸਾਰੇ ਪੇਪਰਾਂ ਨੂੰ ਵਿਸ਼ੇ ਅਨੁਸਾਰ ਅਲੱਗ-ਅਲੱਗ ਭਾਗਾਂ ਵਿੱਚ ਵੰਡਿਆ ਗਿਆ ਹੈ।

Course Contents

What would like to learn today?

Reviews and Testimonials